

ਪੰਜਾਬ ਦੀਆਂ ਹੋ ਰਹੀਆਂ ਉਪ ਚੋਣਾਂ ਸਬੰਧੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਹਨਾਂ ਦੀ ਰਾਤ ਹੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਹੋਈ ਤਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪੰਜਾਬ ਦੀਆਂ ਚਾਰੇ ਵਿਧਾਨ ਸਭਾ ਹਲਕਾ ਦੀਆਂ ਚੋਣਾਂ ਬਾਰੇ ਬਹੁਤ ਹੀ ਦਿਲਚਸਪੀ ਲੈਂਦਿਆ ਪੰਜਾਬ ਦੇ ਹਾਲਾਤਾਂ ਤੋਂ ਜਾਣੋ ਹੁੰਦਿਆਂ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਦੇ ਲੋਕ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਪਾਰਟੀ ਸਮਝਣ ਅਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾਉਣ ਤਾਂ ਜੋ ਪੰਜਾਬ ਵੀ ਹੋਰ ਸੂਬਿਆਂ ਵਾਂਗ ਤਰੱਕੀ ਕਰ ਸਕੇ। ਗਿੱਦੜਬਾਹਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਬਾਰੇ ਉਹਨਾਂ ਨੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 1995 ਵਿੱਚ ਮਨਪ੍ਰੀਤ ਸਿੰਘ ਬਾਦਲ ਨੂੰ ਬਹੁਤ ਸਮਰੱਥ ਉਮੀਦਵਾਰ ਸਮਝਦਿਆਂ ਉਹਨਾਂ ਨੂੰ ਚੋਣ ਲੜਾਈ ਅਤੇ ਉਸ ਤੋਂ ਬਾਅਦ ਹਾਲਾਤ ਬਦਲੇ ਅਤੇ ਅੱਜ ਫਿਰ ਮਨਪ੍ਰੀਤ ਸਿੰਘ ਬਾਦਲ ਗਿੱਦੜਬਾਹਾ ਵਿਧਾਨ ਸਭਾ ਹਲਕਾ ਲੋਕਾਂ ਦੇ ਸਾਹਮਣੇ ਹੈ ਅਤੇ ਇਹ ਚੋਣਾਂ ਯਕੀਨਨ ਪੰਜਾਬ ਦੇ ਫਾਇਦੇ ਲਈ ਪੰਜਾਬ ਦੀ ਤਰੱਕੀ ਦਾ ਮੁੱਢ ਬੰਨਣਗੀਆਂ।
ਉਹਨਾਂ ਅਪੀਲ ਕੀਤੀ ਕਿ ਗਿੱਦੜਬਾਹਾ ਅਤੇ ਹੋਰ ਵਿਧਾਨ ਸਭਾ ਹਲਕਾ ਦੀਆਂ ਚੋਣਾਂ ਵਿੱਚ ਲੋਕ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ।VO ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਪੰਜਾਬ ਪ੍ਰਤੀ ਪੂਰੇ ਚਿੰਤਾ ਵਿੱਚ ਹਨ ਰਵਨੀਤ ਬਿੱਟੂ ਪੰਜਾਬ ਦਾ ਭਲਾ ਤਾਂ ਹੀ ਹੋਵੇਗਾ ਜੇ ਡਬਲ ਇੰਜਨ ਸਰਕਾਰ ਬਣੇਗੀ ਪੰਜਾਬ ਸਰਕਾਰ ਝੋਨਾ ਖਰੀਦ ਕੇ ਬੇਸ਼ੱਕ ਬਾਹਰ ਖੇਤਾਂ ਵਿੱਚ ਰੱਖ ਲਵੇ ਕੇਂਦਰ ਝੋਨਾ ਜਰੂਰ ਚੁੱਕੇਗਾ ਉਹਨਾਂ ਕਿਹਾ ਪੰਜਾਬ ਸਰਕਾਰ ਦੀ ਵੱਡੀ ਨਲਾਇਕੀ ਕਿ ਕਿਸਾਨ ਨੂੰ ਇੱਕ ਕੁਇੰਟਲ ਮਗਰ 300 ਰੁਪਏ ਦਾ ਕਾਟਾ ਦੇਣਾ ਪੈ ਰਿਹਾ। ਪੰਜਾਬ ਵਿੱਚ ਚਰਚਿਤ ਉਪ ਚੋਣ ਖੇਤਰ ਗਿੱਦੜਬਾਹਾ ਵਿਖੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪਣੇ ਦੌਰੇ ਦੌਰਾਨ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਹਨਾਂ ਦੀ ਕੱਲ ਹੀ ਮੁਲਾਕਾਤ ਹੋਈ ਅਤੇ ਪ੍ਰਧਾਨ ਮੰਤਰੀ ਨੇ ਪੰਜਾਬ ਪ੍ਰਤੀ ਪੂਰੀ ਚਿੰਤਾ ਜਾਹਰ ਕਰਦੇਆਂ ਇਸਦਾ ਚਿੰਤਤ ਵੀ ਕੀਤਾ ਉਹਨਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ। ਕੇਂਦਰੀ ਮੰਤਰੀ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕੇਂਦਰ ਸਰਕਾਰ ਨੇ 44 ਹਜ਼ਾਰ ਕਰੋੜ ਰੁਪਇਆ ਪੰਜਾਬ ਸਰਕਾਰ ਨੂੰ ਝੋਨਾ ਖਰੀਦਣ ਲਈ ਦਿੱਤਾ ਹੈ।
ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਸ਼ਹਿਰਾਂ ਗੋਦਾਮਾਂ ਵਿੱਚ ਝੋਨਾ ਰੱਖਣ ਲਈ ਥਾਂ ਨਹੀਂ ਤਾਂ ਪੰਜਾਬ ਵਿੱਚ ਖੁੱਲੀ ਜਗ੍ਹਾ ਬਹੁਤ ਹੈ ਅਤੇ ਪੰਜਾਬ ਸਰਕਾਰ ਝੋਨਾ ਖਰੀਦ ਕੇ ਕਿਤੇ ਵੀ ਖੇਤਾਂ ਵਿੱਚ ਵੀ ਰੱਖ ਦੇਵੇ ਤਾਂ ਕੇਂਦਰ ਸਰਕਾਰ ਇਹ ਝੋਨਾ ਯਕੀਨਨ ਚੁੱਕੇਗੀ। ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਨਲਾਇਕੀ ਸਦਕਾ ਹੀ ਹੋ ਰਿਹਾ ਹੈ ਕਿ ਕਿਸਾਨ ਨੂੰ 300 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਾਟ ਦੇਣੀ ਪੈ ਰਹੀ ਹੈ ਜੋ ਕਿ ਸਹਿਣ ਯੋਗ ਨਹੀਂ ਹੈ VO ਪੰਜਾਬ ਵਿੱਚ ਵਧ ਰਹੇ ਗੈਂਗਸਟਰਵਾਦ ਅਤੇ ਕਿਸਾਨਾਂ ਅਤੇ ਰੁਲ ਰਹੇ ਝੋਨੇ ਸਬੰਧੀ ਉਹਨਾਂ ਬਹੁਤ ਸਪਸ਼ਟ ਜਵਾਬ ਦਿੱਤਾ ਕਿ ਪੰਜਾਬ ਦੀ ਪੂਰੀ ਤਰੱਕੀ ਉਹਨਾਂ ਚਿਰ ਨਹੀਂ ਹੋ ਸਕਦੀ ਜਿੰਨਾ ਚਿਰ ਪੰਜਾਬ ਅਤੇ ਕੇਂਦਰ ਵਿੱਚ ਡਬਲ ਇੰਜਨ ਵਾਲੀ ਸਰਕਾਰ ਨਹੀਂ ਬਣਦੀ ਉਹਨਾਂ ਕਿਹਾ ਕਿ ਹਰਿਆਣਾ ਅਤੇ ਹੋਰ ਰਾਜ ਸਾਡੇ ਤੋਂ ਕਿਤੇ ਅੱਗੇ ਨਿਕਲ ਗਏ ਅਤੇ ਪੰਜਾਬ ਦੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਕੇਂਦਰ ਸਰਕਾਰ ਭਾਵ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਵੇ ਅਤੇ ਪੰਜਾਬ ਅਤੇ ਕੇਂਦਰ ਵਿੱਚ ਦੋਵੇਂ ਸਰਕਾਰਾਂ ਬਣਨ ਤਾਂ ਪੰਜਾਬ ਬੇਹਦ ਤਰੱਕੀ ਕਰ ਸਕਦਾ ਹੈ।ਕੇਂਦਰੀ ਮੰਤਰੀ ਨੇ ਇਸ ਦੌਰੇ ਦੌਰਾਨ ਹੋਰ ਪਾਰਟੀਆਂ ਨੂੰ ਛੱਡ ਕੇ ਆਉਣ ਵਾਲੇ ਆਗੂਆਂ ਨੂੰ ਭਾਰਤੀ ਜਨਤਾ ਪਾਰਟੀ ਸ਼ਾਮਿਲ ਕਰਦਿਆਂ ਜੀ ਆਇਆ ਆਖਿਆ।
- First Published :