Breaking News :

nothing found

-ਅਮਰੀਕੀ ਰਾਸ਼ਟਰਪਤੀ ਚੋਣਾਂ- ਨਵੇਂ ਸਰਵੇਖਣਾਂ ਵਿਚ ਵੀ ਨਹੀਂ ਬਦਲਿਆ ਅੰਕੜਾ, ਕਾਂਟੇ ਦੀ ਟੱਕਰ

image

ਹੈਰਿਸ ਨੂੰ ਮਾਮੂਲੀ ਬੜਤ * ਕੋਈ ਵੀ ਉਮੀਦਵਾਰ ਮਾਰ ਸਕਦਾ ਹੈ ਬਾਜੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਕੇਵਲ ਕੁਝ ਦਿਨ ਬਾਕੀ ਹਨ ਤੇ 5 ਨਵੰਬਰ ਨੂੰ ਵੋਟਾਂ ਪਾਉਣ ਦਾ ਆਖਰੀ ਦਿਨ ਹੈ ਪਰੰਤੂ ਅਜੇ ਤੱਕ ਵੀ ਕਿਸੇ  ਇਕ ਉਮੀਦਵਾਰ ਦੇ ਹੱਕ ਵਿਚ ਹਵਾ ਦਾ ਰੁਖ ਨਹੀਂ ਹੈ। 2 ਤਾਜ਼ਾ ਸਰਵੇਖਣਾਂ ਵਿਚ ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਨੂੰ ਆਪਣੇ ਵਿਰੋਧੀ ਰਿਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਉਪਰ ਪਿਛਲੇ ਸਰਵੇਖਣ ਵਾਂਗ ਮਾਮੂਲੀ ਬੜਤ ਹਾਸਲ ਹੈ ਜਿਸ ਬੜਤ ਨੂੰ ਪੱਕੀ ਨਹੀਂ ਸਮਝਿਆ ਜਾ ਰਿਹਾ ਹੈ। ਸੀ ਬੀ ਐਸ ਨਿਊਜ਼/ ਯੂਗੋਵ ਪੋਲ ਦੇ ਸਰਵੇ ਅਨੁਸਾਰ ਹੈਰਿਸ ਆਪਣੇ ਵਿਰੋਧੀ ਟਰੰਪ ਨਾਲੋਂ ਰਾਸ਼ਟਰੀ ਪੱਧਰ ‘ਤੇ ਕੇਵਲ 1% ਵੋਟਾਂ ਨਾਲ ਅੱਗੇ ਹਨ। ਹੈਰਿਸ ਨੂੰ 50% ਤੇ ਟਰੰਪ ਨੂੰ49% ਸੰਭਾਵੀ ਮੱਤਦਾਤਾ ਦਾ ਸਮਰਥਨ ਹਾਸਲ ਹੈ। ਅੱਧ ਅਕਤੂਬਰ ਵਿਚ ਹੈਰਿਸ ਨੂੰ 51% ਤੇ ਟਰੰਪ ਨੂੰ 48% ਮੱਤਦਾਤਾ ਦਾ ਸਮਰਥਨ ਹਾਸਲ ਸੀ। ਏ ਬੀ ਸੀ ਨਿਊਜ਼/ਇਪੋਸਸ ਚੋਣ ਸਰਵੇ ਅਨੁਸਾਰ ਹੈਰਿਸ  ਨੂੰ ਟਰੰਪ ਉਪਰ 4% ਬੜਤ ਹਾਸਲ ਹੈ। ਹੈਰਿਸ ਦੇ ਹੱਕ ਵਿਚ 51% ਮੱਤਦਾਤਾ ਹਨ ਜਦ ਕਿ ਟਰੰਪ ਦੇ ਹੱਕ ਵਿਚ 47% ਮੱਤਦਾਤਾ ਹਨ।

ਪਰੰਤੂ ਇਸ ਸਰਵੇ ਵਿਚ ਗਲਤੀ ਦੀ ਪ੍ਰਤੀਸ਼ਤ 2.5% ਮਨਫੀ/ਜਮਾਂ ਰਖੀ ਗਈ ਹੈ। ਸਰਵੇਕਾਰ ਇਸ ਗਲ ਨਾਲ ਸਹਿਮਤ ਹਨ ਕਿ ਹਾਰ ਜਾਂ ਜਿੱਤ ਇਸ ਤੱਥ ਉਪਰ ਨਿਰਭਰ ਕਰੇਗੀ ਕਿ ਚੋਣ ਵਾਲੇ ਦਿਨ ਕਿਹੜਾ ਉਮੀਦਵਾਰ ਜਾਂ ਪਾਰਟੀ ਆਪਣੇ ਸਮਰਥਕਾਂ ਨੂੰ ਮੱਤਦਾਤਾ ਕੇਂਦਰ ਤੱਕ ਪਹੁੰਚਾਉਣ ਵਿਚ ਸਫਲ ਹੁੰਦੀ  ਹੈ। ਘੱਟ ਘੱਟ 7 ਅਹਿਮ ਰਾਜਾਂ ਵਿਚ ਤਾਂ ਅਜਿਹੇ ਹੀ ਹਾਲਾਤ ਹਨ ਜੋ ਰਾਜ ਕਿਸੇ ਵੀ ਉਮੀਦਵਾਰ ਦੇ ਵਾਈਟ ਹਾਊਸ ਵਿਚ ਪਹੁੰਚਣ ਲਈ ਫੈਸਲਾਕੁੰਨ ਸਾਬਤ ਹੋਣਗੇ। ਹਾਲਾਂ ਕਿ ਏ ਬੀ ਸੀ ਦੇ ਸਰਵੇ ਵਿਚ ਹੈਰਿਸ ਨੂੰ 4% ਮੱਤਦਾਤਾ ਦਾ ਵਧ ਸਮਰਥਨ ਹਾਸਲ ਹੈ ਪਰੰਤੂ ਸਰਵੇਕਾਰਾਂ ਦਾ ਮੰਨਣਾ ਹੈ ਕਿ ਫੈਸਲਾਕੁੰਨ ਰਾਜ ਪੈਨਸਿਲਵਾਨੀਆ, ਮਿਸ਼ੀਗਨ, ਵਿਸਕਾਨਸਿਨ, ਉੱਤਰੀ ਕੈਰੋਲੀਨਾ, ਜਾਰਜੀਆ,ਐਰੀਜ਼ੋਨਾ ਤੇ ਨੇਵਾਡਾ ਵਿਚ ਮੁਕਾਬਲਾ ਬਹੁਤ ਫਸਵਾਂ ਹੈ। ਮੱਤਦਾਨ ਕਰਨ ਵਾਲੇ ਸੰਭਾਵਿਤ ਮੱਤਦਾਤਾ ਤੋਂ ਇਲਾਵਾ ਸਾਰੇ ਦਰਜ ਮੱਤਦਾਤਾਵਾਂ ਵਿਚ ਵੀ ਹੈਰਿਸ 2% ਵੋਟਾਂ ਨਾਲ ਅੱਗੇ ਹਨ। ਹੈਰਿਸ ਨੂੰ 49 % ਤੇ ਟਰੰਪ ਨੂੰ 47% ਮੱਤਦਾਤਾਵਾਂ ਦਾ ਸਮਰਥਨ ਹਾਸਲ ਹੈ। ਇਹ ਸਰਵੇ 18 ਤੋਂ 22 ਅਕਤੂਬਰ ਦਰਮਿਆਨ 2802 ਇੰਗਲਿਸ਼ ਤੇ ਸਪੈਨਿਸ਼ ਬਾਲਗਾਂ ਉਪਰ ਆਨ ਲਾਈਨ ਕੀਤਾ ਗਿਆ। ਸੰਭਾਵਿਤ ਮੱਤਦਾਤਾ ਸਰਵੇ ਵਿਚ 2.5% ਗਲਤੀ ਦੀ ਸੰਭਾਵਨਾ ਰਖੀ ਗਈ ਹੈ। ਜਦ ਕਿ ਦਰਜ ਸਮੁੱਚੇ ਮੱਤਦਾਤਾ ਵਿਚ ਗਲਤੀ ਦੀ ਸੰਭਾਵਨਾ 2% ਰੱਖੀ ਗਈ ਹੈ।  ਡੈਮੋਕਰੈਟਿਕ ਪਾਰਟੀ ਨਾਲ ਜੁੜੇ 90% ਸਮਰਥਕਾਂ ਦਾ ਕਹਿਣਾ ਹੈ ਕਿ ਉਨਾਂ ਲਈ ਸਿਹਤ ਦਾ ਮੁੱਦਾ ਸਭ ਤੋਂ ਉਪਰ ਹੈ ਜਦ ਕਿ 64% ਰਿਪਬਲੀਕਨ ਸਮਰਥਕਾਂ ਲਈ ਸਿਹਤ ਦਾ ਮੁੱਦਾ ਅਹਿਮ ਹੈ। 91% ਡੈਮੋਕਰੈਟਿਕ ਸਮਰਥਕ ਲੋਕਤੰਤਰ ਦੀ ਰਾਖੀ ਦੇ ਮੁੱਦੇ ਨੂੰ ਅਹਿਮੀਅਤ ਦੇ ਰਹੇ ਹਨ ਜਦ ਕਿ 80% ਰਿਪਬਲੀਕਨ ਸਮਰਥਕ ਲੋਕਤੰਤਰ ਦੀ ਰਾਖੀ ਨੂੰ ਅਹਿਮ ਸਮਝਦੇ ਹਨ। ਦੂਸਰੇ ਪਾਸੇ 96% ਦਰਜ ਰਿਪਬਲੀਕਨ ਮੱਤਦਾਤਾ ਦਾ ਕਹਿਣਾ ਹੈ ਕਿ ਅਰਥਵਿਵਸਥਾ ਉਨਾਂ ਲਈ ਸਭ ਤੋਂ ਉਪਰ ਹੈ ਜਦ ਕਿ 86% ਡੈਮੋਕਰੈਟਿਕ ਸਮਰਥਕ ਮੱਤਦਾਤਾ ਅਰਥਵਿਵਸਥਾ ਦੇ ਮੁੱਦੇ  ਨੂੰ ਅਹਿਮ ਸਮਝਦੇ ਹਨ। 90% ਰਿਪਬਲੀਕਨ ਸਮਰਥਕ ਮੱਤਦਾਤਾ ਦਾ ਕਹਿਣਾ ਹੈ ਕਿ ਯੂ ਐਸ- ਮੈਕਸੀਕੋ ਬਾਰਡਰ ‘ਤੇ ਇਮੀਗ੍ਰੇਸ਼ਨ ਸਿਸਟਮ ਉਨਾਂ ਲਈ ਬਹੁਤ ਵੱਡਾ ਮਹੱਤਵ ਰਖਦਾ ਹੈ ਜਦ ਕਿ 50% ਡੈਮੋਕਰੈਟਿਕ ਸਮਰਥਕ ਇਸ ਮੁੱਦੇ ਨੂੰ ਅਹਿਮ ਸਮਝਦੇ ਹਨ।

Pushpinder Singh

Read Previous

US sanctions 15 Indian companies over war supplies to Russia

Read Next

News

Leave a Reply

Your email address will not be published.