Breaking News :

nothing found

ਕੈਲੇਫੋਰਨੀਆਂ ਦੇ ਸਿੱਖਾਂ ਵੱਲੋਂ ਜੂਨ 1984 ਦੀ ਯਾਦ ਵਿੱਚ ਸੈਨ ਫਰਾਂਸਿਸਕੋ ਵਿੱਚ ਜ਼ਬਰਦਸਤ ਰੋਸ ਮੁਜ਼ਾਹਰਾ


ਫਰੀਮਾਂਟਃ
ਕੈਲੇਫੋਰਨੀਆਂ ਦੇ ਗੁਰਦੂਆਰੇ ਅਤੇ ਸਿੱਖ ਸੰਸਥਾਵਾਂ ਹਰ ਸਾਲ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ 1984 ਦੇ ਦਰਬਾਰਸਾਹਿਬ ਦੇ ਹਮਲੇ ਨੂੰ ਲੈਕੇ ਹਜ਼ਾਰਾਂ ਦੀ ਗਿਣਤੀ ਵਿੱਚ ਅਜ਼ਾਦੀ ਮਾਰਚ ਕੱਢਦੇ ਹਨ, 4 ਜੂਨ ਨੂੰ ਸੈਨ ਫਰਾਂਸਿਸਕੋ ਵਿੱਚ 8000 ਤੋਂ ਉੱਪਰ ਸਿੱਖਾਂ ਨੇ ਸ਼ਮੂਲੀਅਤ ਕਰਕੇ ਮਾਰਕਿਟ ਸਟ੍ਰੀਟ ਤੋਂ ਸਿਵਕ ਸੈਂਟਰ ਤੱਕ ਰੋਸ ਪ੍ਹਦਰਸ਼ਨ ਕੀਤਾ। ਇਸ ਨਗਰ ਕੀਰਤਨ ਵਿੱਚ ਖਾਲਿਸਤਾਨੀ ਪੱਖ ਭਾਰੂ ਰਹਿੰਦਾ ਹੈ ਅਤੇ ਇਸਨੂੰ ਫਰੀਡਮ ਰੈਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਹਰ ਸਾਲ ਇੱਥੇ ਵਿਦੇਸ਼ਾਂ ਤੋਂ ਤਿੰਨ ਵਿਸ਼ੇਸ਼ ਬੁਲਾਰੇਬੁਲਾਏ ਜਾਂਦੇ ਹਨ। ਇਸ ਸਾਲ ਪੰਜਾਬ ਤੋਂ ਭਾਈ ਅਜਮੇਰ ਸਿੰਘ, ਯੂ ਐਨ ਓ ਦੀ ਸਟੀਅਰਿੰਗ ਕਮੇਟੀ ਦੇ ਡਾਕਟਰ ਇਕਤਿਦਾਰ ਚੀਮਾ ਅਤੇ ਇੰਗਲੈਂਡ ਤੋਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਭਰਾ ਭਾਈ ਅਮਰਜੀਤ ਸਿੰਘ ਖਾਲੜਾ ਨੇ ਸੰਗਤ ਨਾਲ ਵਿਚਾਰ ਸਾਂਝੇ ਕੀਤੇ। ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਡਾਕਟਰ ਅਮਰਜੀਤ ਸਿੰਘ ਵੀ ਇਸ ਸਾਲ ਪ੍ਰਮੁੱਖ ਬੁਲਾਰੇ ਸਨ। ਇਸ ਰੈਲੀ ਦੇ ਪ੍ਰਬੰਧ ਵਿੱਚ ਮੁੱਖ ਭੂਮਿਕਾ ਗੁਰਦੂਆਰਾ ਸਾਹਿਬ ਫਰੀਮਾਂਟ ਹੀ ਨਿਂਭਾਉਂਦਾ ਹੈ। ਸਿੱਖ ਪੰਚਾਇਤ ਨੇ ਇਸ ਨਗਰ ਕੀਰਤਨ / ਫਰੀਡਮ ਰੈਲੀ ਦੀ ਸ਼ੁਰੂਆਤ 2014 ਵਿੱਚ ਕੀਤੀ ਸੀ। ਜੂਨ 1984 ਨਾਲ ਸਬੰਧਤ ਅਮਰੀਕਾ ਵਿੱਚ ਇਹ ਪਹਿਲਾ ਨਗਰ ਕੀਰਤਨਸਮਝਿਆ ਜਾਂਦਾ ਹੈ। ਇਸ ਸਮਾਗਮ ਵਿੱਚ ਮੁੱਖ ਤੌਰ ਤੇ ਸਾਰੇ ਬੁਲਾਰਿਆਂ ਨੇ ਇਤਿਹਾਸਕ ਹਵਾਲੇ ਦਿੰਦੇ ਹੋਏ ਅਤੇ ਭਾਰਤ ਵਿੱਚ ਮੌਜੂਦਾ ਸਥਿਤੀ ਜਿਸ ਵਿੱਚ ਘੱਟਗਿਣਤੀਆਂ ਸੁਰੱਖਿਅਤ ਨਹੀਂ ਹਨ ਤੇ ਚਿੰਤਾ ਪ੍ਰਗਟਾਉਂਦੇ ਹੋਏ ਖਾਲਸਾ ਰਾਜ ਦੀ ਮੰਗ ਤੇ ਜ਼ੋਰ ਦਿੱਤਾ।

Pushpinder Singh

Read Previous

A bond between neighbors in Tamil Nadu inspired a Sikh engineer in the United Kingdom to create a low-cost washing machine for underprivileged women.

Read Next

Pocket FM launches ad solutions following the successful pilot with 100+ brands

Leave a Reply

Your email address will not be published.